Skip to content
ਸਭਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ)13 ਨਵੰਬਰ ਜਲੰਧਰ ਦੇ ਸਥਾਨਕ ਵਡਾਲਾ
ਮੌਕੇ ਪਰ ਸਨਮਾਨ ਚਿੰਨ੍ਹ ਅਤੇ ਮਸ਼ੀਨਾਂ ਦੀ ਵੰਡ ਕਰਦੇ ਸਮੇਂ ਸਮੂਹ ਅਹੁਦੇਦਾਰ ਅਤੇ ਮਹਿਮਾਨ ਸਾਥੀ ਫੋਟੋਆਂ ਤੇ ਵੇਰਵਾ :-ਸਬਸੇ ਤੇਜ਼ ਮੀਡਿਆ( ਜਤਿੰਦਰ ਕੁਮਾਰ ਸ਼ਰਮਾ )
ਕਲੋਨੀ ਜਲੰਧਰ ਭਗਵਾਨ ਵਾਲਮੀਕ ਮੰਦਰ ਵਿੱਚ ਗਰੀਬ ਲੜਕੀਆ ਨੂੰ ਸਿਲਾਈ ਮਸ਼ੀਨਾਂ ਦਿੱਤੀਆ ਗਈਆ ਅਤੇ ਸਰਟੀਫਿਕੇਟ ਵੀ ਦਿੱਤੇ ਗਏ ਅਤੇ ਜੋ ਕਿ ਇਕ ਸ਼ਲਾਘਾਯੋਗ ਕਦਮ ਹੈ ਜਿਸ ਨਾਲ ਲੋੜਵੰਦ ਲੜਕੀਆ ਨੂੰ ਰੋਜ਼ਗਾਰ ਮਿਲੇਗਾ ਅਤੇ ਆਪਣੇ ਮੁਹਲਿਆ ਵਿੱਚ ਸਿਲਾਈ ਦਾ ਕੰਮ ਕਰਕੇ ਆਪਣਾ ਪਰਿਵਾਰ ਚਲਾ ਸਕਣਗੀਆਂ ਅਤੇ ਸਵੈ ਨਿਰਭਰ ਹੋ ਕੇ ਆਪਣੇ ਜੀਵਨ ਦੀਆਂ ਲੋੜਾਂ ਨੂੰ ਵੀ ਪੂਰੀਆਂ ਕਰ ਸਕਦੀਆਂ ਹਨ ਇਹ ਮਸ਼ੀਨਾਂ ਭਗਵਾਨ ਵਾਲਮੀਕ ਮੰਦਿਰ ਵੱਲੋ ਦਿੱਤੀਆ ਗਈਆ ਅਤੇ ਇਨਾ ਸਾਰੀਆ ਲੜਕੀਆ ਨੂੰ 2 ਲੱਖ ਦੇ ਕਰਜ਼ੇ ਦੀ ਸਹੂਲਤ ਵੀ ਕੁੜੀਆ ਨੂੰ ਕਰਵਾ ਕੇ ਦਿੱਤੇ ਤਾਂ ਜੋਂ ਆਪਣੇ ਸਮਾਜ ਨੂੰ ਕਿਸੇ ਕਿਲੋ ਮੰਗਣਾ ਨਾ ਪਵੇ ਇਹ ਸਾਰਾ ਪ੍ਰੋਗਰਾਮ ਬਲਵਿੰਦਰ ਵਿਕੀ ਪ੍ਰਧਾਨ ਦੀ ਦੇਖ ਰੇਖ ਥੱਲੇ ਕਰਵਾਇਆ ਅਤੇ ਮੁੱਖ ਤੌਰ ਤੇ ਪਹੁੰਚੇ ਕੌਂਸਲਰ ਹਰਚਰਨ ਕੌਰ ਹੈਪੀ ਅਤੇ ਜੱਸੀ ਤੱਲਣ ਦੇ ਕੋਲੋ ਸਿਲਾਈ ਮਸ਼ੀਨਾਂ ਅਤੇ ਮਾਨਤਾ ਪ੍ਰਾਪਤ ਸਰਟੀਫਿਕੇਟ ਦਿਵਾਈਆ ਗਈਆ ਅਤੇ ਹਾਜਰ ਸੁਰਜੀਤ ਕੌਰ, ਜੱਸਲ ਮੈਡਮ,ਸਰੋਜ ਮੈਡਮ,ਮੋਹਨ ਲਾਲ ਲਾਲੀ ,ਸੁਖਦੇਵ ਰਾਜ ਗੋਗਾ, ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ ਅਤੇ ਵੱਡੀ ਗਿਣਤੀ ਵਿੱਚ ਆਮ ਪਬਲਿਕ ਦੇ ਲੋਕਾਂ ਨੇ ਭਾਗ ਲਿਆ ਅਤੇ ਧੰਨਵਾਦ ਕੀਤਾ
ਮੌਕੇ ਪਰ ਸਨਮਾਨ ਚਿੰਨ੍ਹ ਅਤੇ ਮਸ਼ੀਨਾਂ ਦੀ ਵੰਡ ਕਰਦੇ ਸਮੇਂ ਸਮੂਹ ਅਹੁਦੇਦਾਰ ਅਤੇ ਮਹਿਮਾਨ ਸਾਥੀ ਫੋਟੋਆਂ ਤੇ ਵੇਰਵਾ :-ਸਬਸੇ ਤੇਜ਼ ਮੀਡਿਆ( ਜਤਿੰਦਰ ਕੁਮਾਰ ਸ਼ਰਮਾ )
ਤੇ ਕਿਹਾ ਕਿ ਸਮਾਜ ਦੀ ਭਲਾਈ ਲਈ ਇਹੋ ਜਿਹੇ ਉਪਰਾਲੇ ਲਗਾਤਾਰ ਕੀਤੇ ਜਾਣੇ ਬਹੁਤ ਜ਼ਰੂਰੀ ਹਨ ਤਾਂ ਜੋ ਸਮਾਜ ਤੇ ਆਮ ਲੋਕਾਂ ਦੀ ਭਲਾਈ ਲਈ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਇਹੋ ਜਿਹੇ ਉਪਰਾਲੇ ਕੀਤੇ ਜਾ ਸਕਣ ਅਤੇ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਕੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਹੋਰ ਉੱਚਾ ਚੁੱਕਿਆ ਜਾ ਸਕੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹ ਆਪਣੀ ਰੋਟੀ ਰੋਜ਼ੀ ਕਮਾ ਸਕਣ ਅਤੇ ਆਪਣੇ ਆਪ ਆਪਣੇ ਪਰਿਵਾਰ ਨੂੰ ਚਲਾਉਣ ਲਈ ਸਮਰੱਥ ਤੇ ਨਿਰਭਰ ਹੋ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰ ਸਕਣ