ਪੰਜਾਬ ਅੰਦਰ ਰਾਜਨੀਤਕ ਪਾਰਟੀਆਂ ਦੇ ਜੋੜ ਤੋੜ ਜ਼ੋਰਾਂ ਤੇ ਹੋ ਸਕਦਾ ਹੈ ਜਲਦ ਵੱਡਾ ਐਲਾਨ

ਸਬਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ) ਚੰਡੀਗੜ੍ਹ 10 ਨਵੰਬਰ ਚੰਡੀਗੜ੍ਹ ਵਿਖੇ ਇੱਕ ਗੁਪਤ ਮੀਟਿੰਗ ਕਰ ਕੇ ਪੰਜਾਬ ਬਚਾਓ ਸਾਂਝਾ ਫਰੰਟ ਦਾ ਗਠਨ ਕੀਤਾ ਗਿਆ ਜਿਸ ਵਿਚ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਵਲੋਂ ਮਨਜੀਤ ਸਿੰਘ ਮੋਹਾਲੀ, ਸੰਯੁਕਤ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ,ਕਰਨੈਲ ਸਿੰਘ ਪੀਰ ਮੁਹੰਮਦ,ਕਿਸਾਨ ਮਜਦੂਰ ਏਕਤਾ ਪਾਰਟੀ ਦੇ ਹਰਜੀਤ ਸਿੰਘ ਖੋਖਰ,ਮਜਦੂਰ ਕਿਸਾਨ ਦਲਿਤ ਫਰੰਟ ਦੇ ਇੰਜ.ਕਰਮਵੀਰ ਸਿੰਘ ਲਾਲੀ,ਪੰਜਾਬ ਬਹੁਜਨ ਸਮਾਜ ਪਾਰਟੀ ਦੇ ਰਸ਼ਪਾਲ ਸਿੰਘ ਰਾਜੂ,ਲੋਕ ਹਿਤ ਪਾਰਟੀ ਵੱਲੋਂ ਸੁਖਵੀਰ ਸਿੰਘ ਸ਼ਾਲੀਮਾਰ,ਬਹੁਜਨ ਮੁਕਤੀ ਪਾਰਟੀ ਵੱਲੋਂ ਕੁਲਦੀਪ ਸਿੰਘ ਈਸਾਪੂਰੀ ,

ਸਾਂਝਾ ਫਰੰਟ ਵੱਲੋਂ ਕੀਤੀ ਗਈ ਮੀਟਿੰਗ ਦੀਆਂ
ਤਸਵੀਰਾਂ :-ਸਭਸੇ ਤੇਜ਼ ਮੀਡੀਆ( ਜਤਿੰਦਰ ਕੁਮਾਰ ਸ਼ਰਮਾ )

ਪੰਜਾਬ ਡੇਮੋਕ੍ਰੇਟਿਕ ਪਾਰਟੀ ਦੇ ਗੁਰਕਿਰਪਾਲ ਸਿੰਘ ਮਾਨ,ਨੈਸ਼ਨਲਿਸਟ ਜਸਟਿਸ ਪਾਰਟੀ ਦੇ ਸੁਰਿੰਦਰ ਭਨੋਟ,ਨਰੇਗਾ ਵਰਕਰ ਪਾਰਟੀ ਦੇਲਖਵੀਰ ਸਿੰਘ ਬੌਬੀ, ਵੋਟਰਜ਼ ਪਾਰਟੀ ਇੰਟਰਨੈਸ਼ਨਲ ਦੇ ਸਕੰਦਰ ਸਿੰਘ ਸਮੇਤ ਅਤੇ ਭਾਰਤੀ ਕਿਸਾਨ ਮਜ਼ਦੂਰ ਏਕਤਾ ਤੋਂ ਬੋਹੜ ਸਿੰਘ ਜਟਾਣਾ ਨੂੰ ਫਰੰਟ ਦੀ ਸਟੀਰਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਅਤੇ ਸਾਰੇ ਰਹਿੰਦੇ ਰਾਜਨੀਤਕ ਪਾਰਟੀ ਦੇ ਮੈਂਬਰਾਂ ਨੂੰ ਮਿਲ ਕੇ ਗਠਜੋੜ ਨੂੰ ਮਜ਼ਬੂਤ ਕਰਨਗੇ।ਇਸ ਮੌਕੇ ਮਨਜੀਤ ਸਿੰਘ ਮੁਹਾਲੀ ਸੂਬਾ ਪ੍ਰਧਾਨ ਤ੍ਰਿਮੂਲ ਕਾਂਗਰਸ ਪਾਰਟੀ ਨੇ ਕਿਹਾ ਕਿ ਇਹ ਫਰੰਟ ਬਣਨ ਨਾਲ ਪੰਜਾਬ ਅੰਦਰ ਇੱਕ ਇਕ ਨਵੀਂ ਰਾਜਨੀਤੀ ਦੀ ਆਸ ਆਮ ਜਨਤਾ ਵਿੱਚ ਬੱਝੀ ਹੈ ਅਤੇ ਪੰਜਾਬ ਵਿੱਚ ਇਸ ਫਰੰਟ ਵੱਲੋਂ ਰਲ ਕੇ ਪੰਜਾਬ ਦੀ ਬਿਹਤਰੀ ਲਈ ਕੰਮ ਕੀਤਾ ਜਾਵੇਗਾ ਅਤੇ

ਸਾਂਝਾ ਫਰੰਟ ਵੱਲੋਂ ਕੀਤੀ ਗਈ ਮੀਟਿੰਗ ਦੀਆਂ
ਤਸਵੀਰਾਂ :-ਸਭਸੇ ਤੇਜ਼ ਮੀਡੀਆ( ਜਤਿੰਦਰ ਕੁਮਾਰ ਸ਼ਰਮਾ )

ਆਉਣ ਵਾਲੀਆਂ 2022 ਸੂਬੇ ਦੀਆਂ ਚੋਣਾਂ ਵਿੱਚ ਇਸ ਦੇ ਚੰਗੇ ਨਤੀਜੇ ਵੇਖਣ ਨੂੰ ਮਿਲਣਗੇ ਅਤੇ ਫਰੰਟ ਵੱਲੋਂ ਇਕ ਦੂਸਰੇ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ ਤਾਂ ਜੋ ਪੰਜਾਬ ਸੂਬੇ ਅੰਦਰ ਰਾਜਨੀਤਿਕ ਇਤਿਹਾਸ ਦੀ ਸਿਰਜਣਾ ਕੀਤੀ ਜਾ ਸਕੇ ਅਤੇ ਪੰਜਾਬ ਅੰਦਰ ਵਧ ਚੁੱਕੇ ਨਸ਼ਿਆਂ ਦੇ ਪ੍ਰਭਾਵ ਗੈਂਗਸਟਰ ਕਲਚਰ ਭੂਮੀ ਰੇਤ ਸ਼ਰਾਬ ਮਾਫੀਆ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਤੇ ਕਾਬੂ ਪਾਇਆ ਜਾ ਸਕੇ ਕਿਸਾਨੀ ਮਸਲੇ ਨੂੰ ਹੱਲ ਕਰਵਾਇਆ ਜਾ ਸਕੇ ਅਤੇ ਤਿੰਨੋਂ ਕਾਲੇ ਕਾਨੂੰਨ ਰੱਦ ਕਰਵਾਏ ਜਾ ਸਕਣ ਮੋਦੀ ਸਰਕਾਰ ਵੱਲੋਂ ਬੀ.ਐਸ.ਐਫ ਨੂੰ ਦਿੱਤੇ ਗਏ ਵਾਧੂ ਅਧਿਕਾਰ ਰੱਦ ਕੀਤੇ ਜਾ ਸਕਣ ਇਸ ਲਈ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਦਾ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਪੱਛਮੀ ਬੰਗਾਲ ਵਿੱਚ ਮੋਦੀ ਦੇ ਰੱਥ ਨੂੰ ਰੋਕਣ ਦੀ ਪਹਿਲ ਕੀਤੀ ਹੈ ਇਸ ਨਾਲ ਆਮ ਜਨਤਾ ਨੂੰ ਇਹ ਵੀ ਆਸ ਬੱਝੀ ਹੈ ਕਿ ਮਮਤਾ ਬੈਨਰਜੀ ਹੀ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਸਕਦੀ ਹੈਇਸ ਮੀਟਿੰਗ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦੀ ਪਬਲੀਸਿਟੀ ਜਾਂ ਪ੍ਰੈੱਸ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਇਹ ਮੀਟਿੰਗ ਪੂਰੀ ਤਰ੍ਹਾਂ ਪ੍ਰੈੱਸ ਤੋਂ ਗੁਪਤ ਕੀਤੀ ਗਈ ਪਰ ਸਬਸੇ ਤੇਜ਼ ਮੀਡੀਆ ਦੇ ਵਸੀਲਿਆਂ ਰਾਹੀਂ ਮੀਟਿੰਗ ਦੀ ਪੂਰੀ ਜਾਣਕਾਰੀ ਪਾਠਕਾਂ ਨੂੰ ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਖਰੀ ਮੁਹੱਈਆ ਕਰਵਾਈ ਜਾ ਰਹੀ ਹੈ ਇਹੋ ਜਿਹੀਆਂ ਹੋਰ ਜਾਣਕਾਰੀ ਭਰਪੂਰ ਖ਼ਬਰਾਂ ਪੜ੍ਹਨ ਦੇਖਣ ਤੇ ਸੁਣਨ ਲਈ ਸਾਡੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸੇ ਤੇਜ਼ ਮੀਡੀਆ www.sabsetrezmedia.com 

Leave a Reply

Your email address will not be published.