ਸਭਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ) ਮੁਹਾਲੀ ਫੇਸ ਇੱਕ ਮੋਟਰ ਮਾਰਕੀਟ ਵਿਖੇ ਸੰਤ ਸਮਾਜ ਅਤੇ ਅਗਾਂਹ ਵਧੂ ਬੁੱਧੀਜੀਵ ਸੰਗਤਾਂ ਦਾ ਇਕੱਠ ਗੁਰਦੁਆਰਾ ਸ੍ਰੀ ਗੋਬਿੰਦ ਸਰ ਮੁਹਾਲੀ ਵਿਖੇ ਹੋਇਆ ਸੰਗਤਾਂ ਵੱਲੋਂ ਸਹਿਯੋਗ ਕਰਨ ਤੇ ਇਤਿਹਾਸ ਦੇ ਮਹਾ ਦਾਨੀ ਸੇਠ ਟੋਡਰ ਮੱਲ ਜੀ ਦੀ ਜੀਵਨੀ ਤੇ ਉਨ੍ਹਾਂ ਦੇ ਸਿਦਕ ਗੁਰੂ ਘਰ ਅਤੇ ਗੁਰੂ ਪਰਿਵਾਰ ਨਾਲ ਅਥਾਹ ਪਿਆਰ ਤੇ ਦਾਨ ਦੀ ਅਨੋਖੀ ਮਿਸਾਲ ਸੇਠ ਟੋਡਰ ਮੱਲ ਜੀ ਸੰਗਤਾਂ ਵੱਲੋਂ ਕਹਿਣ ਤੇ ਸੰਤ ਸਮਾਜ ਦੇ ਸਹਿਯੋਗ ਨਾਲ ਇੱਕ ਪੰਜਾਬੀ ਫ਼ਿਲਮ ਸੇਠ ਟੋਡਰ ਮੱਲ ਜੀ ਦੀ ਜੀਵਨੀ ਆਧਾਰਿਤ ਬਹੁਤ ਜਲਦੀ ਸ਼ੁਰੁਆਤ ਕੀਤੀ ਜਾ ਰਹੀ ਹੈ ਇਸ ਮੌਕੇ ਸੰਤ ਸਮਾਜ ਅਤੇ ਸੰਤ ਬਾਬਾ
ਅਵਤਾਰ ਸਿੰਘ ਧੂਲਕੋਟ ਵਾਲਿਆਂ ਨੇ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਸਬੰਧੀ ਜੇਕਰ ਪੂਰੇ ਸੰਸਾਰ ਦੀਆਂ ਸੰਗਤਾਂ ਪਾਸ ਕਿਸੇ ਪਾਸ ਵੀ ਕੋਈ ਲਿਟਰੇਚਰ ਨਿਸ਼ਾਨੀ ਜਾਂ ਕੋਈ ਜਾਣਕਾਰੀ ਹੋਵੇ ਉਹ ਸੰਤਾਂ ਨਾਲ ਸੰਪਰਕ ਕਰੇ ਤਾਂ ਜੋ ਇਹ ਕਾਰਜ ਸੁਚੱਜੇ ਢੰਗ ਨਾਲ ਨੇਪਰੇ ਚੜ੍ਹ ਸਕੇ ਇਸ ਸਬੰਧੀ ਸੰਤ ਬਾਬਾ ਅਵਤਾਰ ਸਿੰਘ ਜੀ ਧੂਲਕੋਟ ਵਾਲਿਆਂ ਨੇ ਕਿਹਾ ਕਿ ਸੰਪਰਕ ਕਰਨ ਵਾਲੇ ਪਾਸ ਖ਼ੁਦ ਪਹੁੰਚ ਕੀਤੀ ਜਾਵੇਗੀ ਅਤੇ ਮਾਣ ਸਨਮਾਨ ਵੀ ਕੀਤਾ ਜਾਵੇਗਾ ਜਾਂ ਗੁਰਦੁਆਰਾ ਸ੍ਰੀ ਗੋਬਿੰਦਸਰ ਮੋਟਰ ਮਾਰਕੀਟ ਫੇਸ 1 (ਇੱਕ ) ਐਸ.ਏ.ਐਸ ਨਗਰ( ਮੁਹਾਲੀ ) ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਇਸ ਮਹਾਨ ਕਾਰਜ ਵਿਚ
ਸੰਗਤਾਂ ਵੱਧ ਚਡ਼੍ਹ ਕੇ ਸਹਿਯੋਗ ਦੇਣ ਤਾਂ ਜੋ ਇਹ ਕਾਰਜ ਜਲਦ ਸੰਪੂਰਨ ਹੋ ਸਕੇ ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਜੀ ਧੂੜਕੋਟ ਵਾਲਿਆਂ ਵੱਲੋਂ ਆਈਆਂ ਸੰਗਤਾਂ ਮਹਾਪੁਰਸ਼ਾਂ ਸੰਤ ਸਮਾਜ ਅਤੇ ਹੋਰ ਬੁੱਧੀਜੀਵੀਆਂ ਨੂੰ ਇਸ ਮੌਕੇ ਇਕੱਤਰ ਹੋਣ ਤੇ ਕਿਹਾ ਕਿ ਅੱਜ ਸਮਾਜ ਵਿੱਚ ਨਸ਼ੇ ਅਤੇ ਹੋਰ ਕੁਰੀਤੀਆਂ ਕਾਰਨ ਸਮਾਜ ਅਤੇ ਆਉਣ ਵਾਲੀਆਂ ਪੀਡ਼੍ਹੀਆਂ ਆਪਣੇ ਅਮੀਰ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ ਅੱਜ ਦੇ ਯੁੱਗ ਵਿੱਚ ਇਲੈਕਟ੍ਰਾਨਿਕ ਸਾਧਨਾਂ ਅਤੇ ਸੋਸ਼ਲ ਮੀਡੀਆ ਫੋਟੋਗ੍ਰਾਫੀ ਅਤੇ ਫ਼ਿਲਮਾਂ ਨੇ ਬਹੁਤ ਵੱਡਾ ਮੁਕਾਮ ਹਾਸਿਲ ਕੀਤਾ ਹੈ ਅਤੇ ਲਗਪਗ ਬਹੁਤ ਸਾਰੀ ਦੁਨੀਆਂ ਇਸ ਨਾਲ ਜੁੜੀ ਹੋਈ ਹੈ
ਇਸ ਲਈ ਸੇਠ ਟੋਡਰ ਮੱਲ ਜੀ ਵੱਲੋਂ ਗੁਰੂ ਘਰ ਅਤੇ ਗੁਰੂ ਪਰਿਵਾਰ ਨਾਲ ਕੀਤੀਆਂ ਕੁਰਬਾਨੀਆਂ ਨੂੰ ਸੰਗਤਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਮੌਕੇ ਆਈਆਂ ਸੰਗਤਾਂ ਮਹਾਪੁਰਸ਼ਾਂ ਸੰਤ ਸਮਾਜ ਅਤੇ ਬੁੱਧੀਜੀਵੀਆਂ ਨੂੰ ਸੰਤ ਅਵਤਾਰ ਸਿੰਘ ਜੀ ਵੱਲੋਂ ਜੀ ਆਇਆਂ ਕਿਹਾ ਅਤੇ ਇਸ ਮੌਕੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਜਲ ਛਕਾਇਆ ਗਿਆ ਅਤੇ ਲੰਗਰ ਦੀ ਸੇਵਾ ਵੀ ਗੁਰਦੁਆਰਾ ਸਾਹਿਬ ਪ੍ਰਬੰਧਕਾਂ ਵੱਲੋਂ ਬੜੇ ਸੁਚੱਜੇ ਢੰਗ
ਨਾਲ ਨਿਭਾਈ ਗਈ ਅਤੇ ਬੇਨਤੀ ਕੀਤੀ ਗਈ ਕਿ ਇਸ ਸੰਬੰਧ ਵਿਚ ਸੰਸਾਰ ਭਰ ਵਿੱਚੋਂ ਕੋਈ ਵੀ ਵਿਅਕਤੀ ਕਿਸੇ ਵੀ ਵੇਲੇ ਸੰਪਰਕ ਕਰ ਸਕਦਾ ਹੈ ਇਸ ਲਈ ਸੰਪਰਕ ਕਰਨ ਲਈ ਪਤਾ ਸੰਤ ਅਵਤਾਰ ਸਿੰਘ ਜੀ (ਧੂਲਕੋਟ ਵਾਲੇ)