Skip to content
ਸਤਨਾਮ ਸਿੰਘ ਮਾਣਕ ਪੰਜਾਬ ਪ੍ਰੈਸ ਕਲੱਬ ਦੇ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ*
*ਸਭਸੇ ਤੇਜ਼ ਮੀਡੀਆ (ਜਤਿੰਦਰ ਕੁਮਾਰ ਸ਼ਰਮਾ) 16 ਅਕਤੂਬਰ ਜਲੰਧਰ ਸਤਨਾਮ ਸਿੰਘ ਮਾਣਕ ਪੰਜਾਬ ਪ੍ਰੈਸ ਕਲੱਬ ਦੇ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ*
ਪੰਜਾਬ ਪ੍ਰੈਸ ਕਲੱਬ ਦਾ ਸਾਲਾਨਾ ਜਨਰਲ ਇਜਲਾਸ ਅੱਜ ਦੁਪਹਿਰ 12 ਵਜੇ ਦੇ ਕਰੀਬ ਰੈਡ ਕਰਾਸ ਭਵਨ, ਜਲੰਧਰ ਵਿੱਚ ਸ਼ੁਰੂ ਹੋਇਆ। ਪ੍ਰੈੱਸ ਦੇ ਪ੍ਰਧਾਨ ਸਰਦਾਰ ਲਖਵਿੰਦਰ ਸਿੰਘ ਜੌਹਲ ਵੱਲੋਂ ਕੋਰੋਨਾ ਕਾਲ ਦੌਰਾਨ ਹੋੲੀਅਾਂ ਮੌਤਾਂ ਅਤੇ ਵਿੱਛੜੀਆਂ ਰੂਹਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਪਿਛਲੇ ਦੋ ਸਾਲਾਂ ਦਾ ਲੇਖਾ ਜੋਖਾ ਆਮ ਅਜਲਾਸ ਵਿਚ ਰੱਖਿਆ ਗਿਆ ਅਤੇ ਇਜਲਾਸ ਵਿਚ ਇਕੱਤਰ ਹੋਏ ਸਾਰੇ ਮੈਂਬਰਾਂ ਅਹੁਦੇਦਾਰਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਗਿਆ ਇਜਲਾਸ ਚ ਇਕੱਤਰ ਹੋਏ ਸਾਰੇ ਮੈਬਰਾਂ ਦੀਆ ਸੁਝਾਅ ਸੁਣਨ ਤੋਂ ਬਾਅਦ ਉਨ੍ਹਾਂ ਨੇ ਇੱਕ ਸੁਝਾਅ ਰੱਖਿਆ ਕਿ ਜੇਕਰ ਪੰਜਾਬ ਪ੍ਰੈੱਸ ਕਲੱਬ ਦੀ ਚੋਣ ਸਰਬਸੰਮਤੀ ਨਾਲ ਕੀਤੀ ਜਾਵੇ ਤਾਂ ਮੈਂ ਇਕ ਉਮੀਦਵਾਰ ਦਾ ਨਾਮ ਪੇਸ਼ ਕਰਦਾ ਹਾਂ
ਜਿਸ ਪਰ ਸਹਿਮਤੀ ਦੇਣ ਲਈ ਹੱਥ ਖੜ੍ਹੇ ਕਰ ਕੇ ਇਜਲਾਸ ਵਿੱਚ ਸਹਿਮਤੀ ਦਿੱਤੀ ਜਾਵੇ ਤਾਂ ਜੋ ਆਪ ਜੀ ਦੀ ਸਹਿਮਤੀ ਦੇ ਨਾਲ ਆਉਣ ਵਾਲੇ ਦੋ ਸਾਲਾਂ ਲਈ ਨਵੇਂ ਪ੍ਰਧਾਨ ਦੀ ਨਿਯੁਕਤੀ ਦੀ ਕੀਤੀ ਜਾ ਸਕੇ ਜਿਸ ਤੇ ਇਜਲਾਸ ਵਿਚ ਬਹੁ ਗਿਣਤੀ ਵਿੱਚ ਪੰਜਾਬ ਪ੍ਰੈੱਸ ਕਲੱਬ ਦੇ ਮੈਂਬਰਾਂ ਵੱਲੋਂ ਪੇਸ਼ ਕੀਤੇ ਗਏ ਨਾਮ ਸੀਨੀਅਰ ਪੱਤਰਕਾਰ ਸ੍ਰੀ ਸਤਨਾਮ ਸਿੰਘ ਮਾਣਕ ਦੇ ਨਾਮ ਪਰ ਸਹਿਮਤੀ ਪ੍ਰਗਟ ਕੀਤੀ ਤੇ ਆਪਣੇ ਹੱਥ ਖਡ਼੍ਹੇ ਕਰ ਕੇ ਬਹੁਮੱਤ ਦਾ ਪ੍ਰਗਟਾਵਾ ਕੀਤਾ ਜਿਸ ਤੇ ਪੂਰੀ ਕਮੇਟੀ ਵੱਲੋਂ ਸ੍ਰੀ ਸਤਨਾਮ ਸਿੰਘ ਮਾਣਕ ਨੂੰ ਆਉਣ ਵਾਲੇ ਦੋ ਸਾਲਾਂ ਲਈ ਪ੍ਰਧਾਨ ਘੋਸ਼ਿਤ ਕੀਤਾ ਗਿਆ ਜਿਸ ਤੇ ਇਸ ਮੌਕੇ ਸੀਨੀਅਰ ਪੱਤਰਕਾਰ ਸ੍ਰੀ ਸਤਨਾਮ ਸਿੰਘ ਮਾਣਕ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਕਲੱਬ ਦੀ ਸਕਰੀਨਿੰਗ ਕਮੇਟੀ ਦੁਆਰਾ ਚੁਣੇ ਗਏ 506 ਰੈਗੂਲਰ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼੍ਰੀ ਸਤਨਾਮ ਸਿੰਘ ਮਾਣਕ ਦੇ ਹੱਕ ਵਿੱਚ ਫਤਵਾ ਦਿਤਾ। ਸ੍ਰੀ ਸਤਨਾਮ ਸਿੰਘ ਮਾਣਕ ਕਲੱਬ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਕਮੇਟੀ ਦੇ ਸਾਰੇ ਮੈਂਬਰ ਚੁਨਣ ਦਾ ਵੀ ਅਧਿਕਾਰ ਦਿੱਤਾ ਗਿਆ।ਸ੍ਰੀ ਸਤਨਾਮ ਸਿੰਘ ਮਾਣਕ ਜਿੱਥੇ ਇਕ ਸੀਨੀਅਰ ਪੱਤਰਕਾਰ ਹਨ ਉੱਥੇ ਨਾਲ ਨਾਲ ਹੀ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਵੀਪਿਛਲੇ ਲੰਬੇ ਸਮੇਂ ਤੋਂ ਸੰਘਰਸ਼ਸ਼ੀਲ ਹਨ ਕੰਮ ਕਰਦੇ ਆ ਰਹੇ ਹਨ ਅਤੇ ਹਿੰਦ ਪਾਕਿ ਦੋਸਤੀ ਨੂੰ ਲੈ ਕੇ ਵੀ ਪਿਛਲੇ ਲੰਬੇ ਸਮੇਂ ਤੋਂ ਯਤਨ ਕਰ ਰਹੇ ਹਨ ਇਹੋ ਜਿਹੇ ਸੂਝਵਾਨ ਅਤੇ ਨਿਰਪੱਖ ਨਿਧੜਕ ਸ਼ਖ਼ਸੀਅਤ ਦਾ ਪੰਜਾਬ ਪ੍ਰੈੱਸ ਕਲੱਬ ਦਾ ਪ੍ਰਧਾਨ ਬਣਨਾ ਇਕ ਖੁਸ਼ੀ ਦੀ ਗੱਲ ਹੈ ਅਤੇ ਇਸ ਲਈ ਅਦਾਰਾ ਸਬਸੇ ਤੇਜ਼ ਮੀਡੀਆ ਵੱਲੋਂ ਉਨ੍ਹਾਂ ਨੂੰ ਪੰਜਾਬ ਪ੍ਰੈੱਸ ਕਲੱਬ ਦਾ ਪ੍ਰਧਾਨ ਬਣਨ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਭੇਟ ਕੀਤੀਆਂ ਜਾਂਦੀਆਂ ਹਨ ਅਤੇ ਆਸ ਕਰਦੇ ਹਾਂ ਕਿ ਸੀਨੀਅਰ ਪੱਤਰਕਾਰ ਸ੍ਰੀ ਸਤਨਾਮ ਸਿੰਘ ਮਾਣਕ ਪ੍ਰਧਾਨ ਪੰਜਾਬ ਪ੍ਰੈਸ ਕਲੱਬ ਪੰਜਾਬ ਪ੍ਰੈੱਸ ਕਲੱਬ ਦੀ ਬਿਹਤਰੀ ਲਈ ਸ਼ਲਾਘਾਯੋਗ ਕੰਮ ਕਰਨਗੇ ਜਿਸ ਦਾ ਫ਼ਾਇਦਾ ਪੰਜਾਬ ਪ੍ਰੈੱਸ ਕਲੱਬ ਨੂੰ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ